ਹੇਅਰ ਟ੍ਰਾਂਸਪਲਾਂਟ ਇਕ ਐਸੀ ਖਾਸ ਵਿਧੀ ਜਿਸ ਦੇ ਵਿਚ ਪਲਾਸਟਿਕ ਜਾਂ ਚਮੜੀ ਸੰਬੰਧੀ ਸਰਜਨ ਸਿਰ ਦੇ ਗੰਜੇ ਹਿਸੇ ਤੇ ਵਾਲਾਂ ਨੂੰ ਸੈੱਟ ਕਰਦੇ ਹਨ। ਸਰਜਨ ਦਾ ਕੰਮ ਹੁੰਦਾ ਹੈ ਕਿ ਸਿਰ ਦੇ ਪਿਛਲੇ ਹਿਸੇ ਵਿੱਚੋ ਵਾਲ ਲੈਕੇ ਅਗੇ ਲਾਏ ਜਾਣ । ਇਹ ਇਕ ਤਰਾਂ ਦਾ ਇਲਾਜ ਹੀ ਹੁੰਦਾ ਹੈ ਜੋ ਅਨੱਸਥੀਸੀਆ ਦੇ ਅੰਦਰ ਕੀਤਾ ਜਾਂਦਾ ਹੈ।ਟ੍ਰਾਂਸਪਲਾਂਟ ਦਾ ਉਦੇਸ਼ ਹੁੰਦਾ ਹੈ ਕੇ ਇਸ ਤਕਨੀਕ ਦੀ ਵਰਤੋਂ ਨਾਲ ਕੋਈ ਵੀ ਵਿਅਕਤੀ ਨੂੰ ਹੋਰ ਜਵਾਨ ਦੇਖਾ ਦਿੱਤਾ ਜਾਵੇ ਜਿਹੜਾ ਵਾਲ ਚੜਨ ਜਾਂ ਐਨਡਰੋਜੇਨੇਟਿਕ ਅਲੋਪੇਕਾ ਕਰਕੇ ਅਸੁੰਦਰ ਦਿੱਖ ਰਿਆ ਹੋਵੇ।
ਕਾਰਨ ਵਾਲ ਚੜਨ ਦੇ – ਗੰਜਾਪਨ ਪੈਟਰਨ ਹੋਣ ਕਰਕੇ ਵੀ ਵਾਲਾਂ ਦੇ ਚੜਨ ਦੀ ਦਿੱਕਤ ਆਉਂਦੀ ਹੈ। ਇਹ ਪੈਟਰਨ ਦਾ ਹੋਣਾ ਜੈਨੇਟਿਕ ਹੁੰਦਾ ਹੈ। ਹੋਰ ਕਾਰਕ ਜਿਨ੍ਹਾਂ ਕਰਕੇ ਵਾਲ ਚੜਦੇ ਹਨ ਜਿਵੇਂ ਤਹਾਡਾ ਖਾਣਪੀਣ, ਤਣਾਅ, ਕੋਈ ਬਿਮਾਰੀ, ਹਾਰਮੋਨਲ ਅਸੰਤੁਲਨ ਤੇ ਦਵਾਈਆਂ।ਉਮਰ ਦੇ ਹਿਸਾਬ ਨਾਲ ਵਾਲ ਚੜਣੇ ਤਾਂ ਠੀਕ ਹੁੰਦੇ ਨੇ ਪਰ ਜਵਾਨੀ ਵਿੱਚ ਨਹੀਂ । ਅੱਜ ਕੱਲ ਜਦੋ ਵਾਲਾਂ ਦੇ ਅਲਗ-ਅਲਗ ਸਟਾਇਲ ਬਣਾਏ ਜਾਂਦੇ ਹਨ ਤੇ ਉਹਨਾਂ ਤੇ ਹੇਅਰ ਸਪਰੇ ਵਰਗੇ ਸਾਥਣ ਵਰਤੇ ਜਾਂਦੇ ਹਨ ਉਹ ਵੀ ਵਾਲਾਂ ਦਾ ਨੁਕਸਾਨ ਕਰਦੇ ਹਨ।
ਕੀ ਹੇਅਰ ਟ੍ਰਾਂਸਪਲਾਂਟ ਕਰਨ ਦੀ ਵੀ ਕਿਸਮਾਂ ਨੇ – ਇਹ ਸਰਜਰੀ ਨੂੰ ਦੋ ਵਿਧਿਆ ਵਿੱਚ ਵੰਡਿਆ ਗਿਆ ਹੈ ਪਹਿਲੀ ਕੱਟੇ ਗ੍ਰਾਫਟ ਤੇ ਦੂਸਰੀ ਮਾਈਕਰੋ ਗ੍ਰਾਫਟ।ਕੱਟੇ ਗ੍ਰਾਫਟ ਨੂੰ ਕਰਨ ਲਈ 4-10 ਵਾਲਾਂ ਪ੍ਰਤੀ ਗ੍ਰਾਫਟ ਲਗਦੇ ਹਨ ਤੇ ਮਾਈਕਰੋ ਗ੍ਰਾਫਟ ਨੂੰ 1-2 ਵਾਲਾਂ ਪ੍ਰਤੀ ਗ੍ਰਾਫਟ। ਬਾਕੀ ਨਿਰਭਰ ਕਰਦਾ ਹੈ ਕਵਰੇਜ ਤੇ।ਹੇਅਰ ਗ੍ਰਾਫਟ ਦਾ ਮਤਲਬ ਹੁੰਦਾ ਕੇ ਸਿਹਤ-ਸੰਭਾਲ ਪ੍ਰਦਾਨਕ ਖੋਪੜੀ ਤੋਂ ਕੁਝ ਛੋਟੇ-ਛੋਟੇ ਟੁਕੜੇ ਕਟਕੇ (ਜਿਸ ਤੇ ਸਿਹਤਮੰਦ ਵਾਲ ਹੋਣ) ਨੂੰ ਦੂਸਰੀ ਜਗਹ ਵਰਤ ਦੇ ਹਨ।
ਕਿਸਨੂੰ ਹੇਅਰ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ ?
ਵਧਿਆ ਵਾਲਾਂ ਦਾ ਸਰ ਤੇ ਹੋਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਤੇ ਬੰਦਾ ਵਿਚ ਆਪਣੇ ਆਪ ਸਵੈ ਭਰੋਸਾ ਵਾਲੀ ਭਾਵਨਾਂ ਬਣਾਈ ਰੱਖਦਾ ਹੈ।ਹੇਅਰ ਟ੍ਰਾਂਸਪਲਾਂਟ ਉਹ ਲੋਕਾਂ ਲਈ ਬਣਾਇਆ ਗਿਆ ਹੈ:-
- ਜਿਹੜੇ ਪੁਰਸ਼ਾਂ ਗੰਜਾਪਨ ਪੈਟਰਨ ਵਾਲੇ ਹੋਣ
- ਉਹ ਔਰਤ ਜਿਸਦੇ ਵਾਲ ਪਤਲੇ ਹੋਣ
- ਜਾ ਉਹ ਵਿਅਕਤੀ ਜਿਸਦੇ ਵਾਲ ਕਿਸੇ ਪ੍ਰ੍ਕਾਰ ਨਾਲ ਸੜੇ ਹੋਣ ਜਾਂ ਖੋਪੜੀ ਸਬੰਧਤ ਕੋਈ ਸੱਟ ਲਗਣ ਕਾਰਨ ਵਾਲ ਚੜਗੇ।
ਕਿੰਨਾ ਲਈ ਟ੍ਰਾਂਸਪਲਾਂਟ ਸਹੀ ਨਹੀਂ ਹੈ ?
ਹੇਅਰ ਟ੍ਰਾਂਸਪਲਾਂਟ ਕਰਾਓਣ ਹਰ ਕਿਸੇ ਲਈ ਨਹੀਂ ਬਣਿਆ।ਕੁਝ ਲੋਕਾਂ ਲਈ ਇਹ ਸਹੀ ਨਹੀਂ ਹੈ:-
- ਉਹ ਲੋਕ ਜਿੰਨੇ ਦੇ ਵਾਲ ਕਿਸੀ ਦਵਾਈ ਜਾਂ ਕੀਮੋਥੈਰੇਪੀ(ਕੈਂਸਰ ਦੇ ਇਲਾਜ) ਦੇ ਇਲਾਜ ਵਲੋਂ ਚੜੇ ਹੋਣ।
- ਉਹ ਲੋਕ ਜਿਨ੍ਹਾਂ ਦੇ ਸਿਰ ਵਿੱਚ ਮੋਟੇ-ਮੋਟੇ ਦਾਗ ਜਾ ਫੋੜੇ ਕਿਸੀ ਸਟ ਕਾਰਨ ਹੋ ਗਏ ਹੋਣ।
- ਉਹ ਔਰਤਾਂ ਜਿੰਨੇ ਦੀ ਖੋਪੜੀ ਤੇ ਵਾਲ ਜ਼ਿਆਦਾ ਪਾਸੋ ਚੜੇ ਹੋਣ।
- ਉਹ ਬੰਦੇ ਜਿਨ੍ਹਾਂ ਕੋਲ ਕੋਈ ਸੈਮ ਵਾਲਾਂ ਲਈ ਡੋਨਰ ਨਾ ਹੋਵੇ।
ਟ੍ਰਾਂਸਪਲਾਂਟ ਕਰੰਦੇ ਕੀ ਹੁੰਦਾ ਹੈ ?
– ਜਦੋ ਹੇਅਰ ਟ੍ਰਾਂਸਪਲਾਂਟ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਤਾ ਸਭ ਤੋਂ ਪਹਿਲਾ ਸਰਜਨ ਸਿਰ ਨੂੰ ਸਾਫ਼ ਕਰਦਾ ਹੈ ਫਿਰ ਛੋਟੀ ਜੀ ਸੋਈ(ਅਨੱਸਥੀਸੀਆ) ਨੂੰ ਸਿਰ ਦੇ ਉਹ ਹਿਸੇ ਵਿਚ ਲੌਂਦੇ ਹਨ ਜਿਥੇ ਵਾਲਾਂ ਨੂੰ ਲਗਾਓਣ ਹੁੰਦਾ ਹੈ।
ਦੋ ਜ਼ਰੂਰੀ ਤਕਨੀਕਾਂ ਜੋ ਹੇਅਰ ਟ੍ਰਾਂਸਪਲਾਂਟ ( Hair Transplant ) ਵੇਲੇ ਵਰਤੀਆਂ ਜਾਂਦੀਆਂ ਹਨ ਜਦੋ ਫੋਲੀਕਲ(ਇੱਕ ਪਾਇਪ ਵਰਗਾ ਬਣਤਰ ਜੋ ਸਿਰ ਦੀ ਰੂਟ ਅਤੇ ਸਟ੍ਰੈਂਡ ਨੂੰ ਜੋੜਕੇ ਰੱਖਦਾ ਹੈ ) ਨੂੰ ਪ੍ਰਾਪਤ ਕਰਨਾ ਹੋਵੇ:-
- ਫੁੱਟ (ਫੋਲੀਕਲ ਯੂਨਿਟ ਟ੍ਰਾਂਸਪਲਾਂਟ)
- ਫਯੂਈ (ਫੋਲੀਕੂਲਰ ਯੂਨਿਟ ਏਕ੍ਸਟ੍ਰੈਕਸਨ )
ਇਹਨਾਂ ਦੋਨਾਂ ਦੇ ਅਲਗ-ਅਲਗ ਕਰਨ ਦੇ ਤਰੀਕੇ ਹੁੰਦੇ ਹਨ।
ਹੇਅਰ ਟ੍ਰਾਂਸਪਲਾਂਟ ਕਰਾਓਣ ਵਿਚ ਕਿੰਨੀ ਕੀਮਤ ਲਗਦੀ ਹੈ
ਹੇਅਰ ਟ੍ਰਾਂਸਪਲਾਂਟ ਕਰਨ ਦੀ ਕੀਮਤ ਕੁਝ ਚੀਜਾਂ ਤੇ ਨਿਰਭਰ ਕਰਦੀ ਹੈ ਜਿਵੇਂ :-
- ਕਿਹੜੀ ਤਕਨੀਕ ਨਾਲ ਕਰਵਾ ਰਹੇ ਹੋ ਫੁੱਟ ਜਾਂ ਫਯੂਈ। ਫਯੂਈ ਇਕ ਨਵੀਂ ਤਰੀਕੇ ਦੀ ਤਕਨੀਕ ਹੈ ਜੋ ਫੁੱਟ ਤੋਂ ਥੋੜੀ ਮਹਂਗੀ ਹੁੰਦੀ ਹੈ। ਫਯੂਈ ਦੀ ਕੁਲ ਕੀਮਤ ਰੁਪਏ46000 ਤੋਂ ਸ਼ੁਰੂ ਹੋ ਕੇ 176000 ਤੱਕ ਜਾਂਦੀ ਹੈ ਜਿੱਥੇ ਫੁੱਟ ਦੀ 35000 ਤੋਂ 68000 ਰੁਪਏ ਹੁੰਦੀ ਹੈ।
- ਗੰਜਾਪਨ ਦੀ ਹੱਦ ਤੇ ਵੀ ਨਿਰਭਰ ਕਰਦੀ ਹੈ ਕੀਮਤ।
- ਕਿਹੜੀ ਏਕ੍ਸਟ੍ਰੈਕਸਨ (ਰੋਬੋਟ) ਨਾਲ ਕਰਾਓਣ ਹੋ।
- ਪ੍ਰਤੀ ਗ੍ਰਾਫਟ ਏਕ੍ਸਟ੍ਰੈਕਸਨ ਦੀ ਕੀਮਤ
ਕਰਾਓਣ ਤੋਂ ਬਾਦ :-ਟ੍ਰਾਂਸਪਲਾਂਟ ਤੋਂ ਬਾਅਦ ਤੁਹਾਡੀ ਖੋਪੜੀ ਦੁਖਦਾਈ ਹੋ ਸਕਤੀ ਹੈ ਜਿਸ ਕਰਕੇ ਤੁਹਾਨੂੰ ਦਰਦ ਦੀ ਦਵਾਈ, ਐਂਟੀਬਾਇਓਟਿਕਸ ਇਨਫੈਕਸ਼ਨ ਨਾ ਹੋਣ ਲਈ, ਸਾੜ ਵਿਰੋਧੀ ਦਵਾਈ ਜੋ ਸੁਜਨ ਨੂੰ ਘੱਟ ਕਰੇਗੀ।ਕੁਝ ਦਿਨਾਂ ਬਾਅਦ ਤੁਸੀ ਕੰਮ ਵੀ ਸ਼ੁਰੂ ਕਰ ਸਕਤੇ ਹੋ। ਸਰਜਰੀ ਤੋਂ 8-12 ਮਹੀਨੇ ਬਾਅਦ ਤੁਹਾਨੂੰ ਨਵੇਂ ਉਗਦੇ ਵਾਲ ਦਿਖਣ ਗਏ।